ਰੋਲਿੰਗ ਮਿੱਲ ਦੇ ਟ੍ਰਾਂਸਫਾਰਮਰ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

ਸ਼ੈਡ ਥੱਲੇ ਕੰਮ ਕਰਦੇ ਮਜ਼ਦੂਰਾਂ ਨੇ ਭੱਜਕੇ ਬਚਾਈਆਂ ਜਾਨਾਂ

ਮੰਡੀ ਗੋਬਿੰਦਗੜ੍ਹ-ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਆਰ.ਜੀ.ਮਿੱਲ ਰੋਡ ਸਥਿਤ ਸ਼੍ਰੀ ਕ੍ਰਿਸ਼ਣਾ ਸਟੀਲ ਰੋਲਿੰਗ ਮਿੱਲ ਦੇ ਟ੍ਰਾਂਸਫਾਰਮਰ ਨੂੰ ਭਿਆਨਕ ਅੱਗ ਲੱਗਣ ਦੀ ਖਬਰ ਹੈ। ਇਸ ਅੱਗ ਦੀ ਲਪੇਟ ਵਿੱਚ ਆਕੇ ਮਿੱਲ ਦਾ ਸੌ ਫੁੱਟ ਲੰਮਾਂ ਸ਼ੈਡ ਡਿੱਗਕੇ ਤਹਿਸ ਨਹਿਸ ਹੋ ਗਿਆ। ਜਿਸ ਦੌਰਾਨ ਸ਼ੈਡ ਥੱਲੇ ਕੰਮ ਕਰਦੇ ਮਜ਼ਦੂਰਾਂ ਨੇ ਭੱਜਕੇ ਆਪਣੀਆਂ ਜਾਨਾਂ ਬਚਾਈਆਂ। ਜਿਸ ਕਰਕੇ ਇਸ ਘਟਨਾ ਦੌਰਾਨ ਕੋਈ ਜਾਨੀ ਨੁੱਕਸਾਨ ਹੋਈ ਦੀ ਸੂਚਨਾਂ ਨਹੀਂ ਹੈ ਪਰ ਸ਼ੈਡ ਡਿੱਗਣ ਕਾਰਨ ਲੱਖਾਂ ਦਾ ਮਾਲੀ ਨੁੱਕਸਾਨ ਹੋਣ ਦਾ ਅਨੁਮਾਨ ਹੈ। ਇਸ ਮੌਕੇ ਸਟੇਸ਼ਨ ਫਾਇਰ ਅਫ਼ਸਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਕਰੀਬ ਸਵੇਰੇ ਪੌਣੇ 10 ਵਜੇ ਉਕੱਤ ਮਿੱਲ ਵਿੱਚ ਅੱਗ ਲੱਗਣ ਦੀ ਸੂਚਨਾਂ ਮਿਲੀ ਸੇ ਤੇ ਉਹ ਆਪਣੀ ਟੀਮ ਦੇ ਨਾਲ ਘਟਨਾ ਵਾਲੀ ਥਾਂ ਪਹੁੰਚੇ ਪਰ ਅੱਗ ਇੰਨੀ ਜਿਆਦਾ ਫੈਲ ਚੁੱਕੀ ਸੀ ਕਿ ਉਸਦੇ ਕਾਬੂ ਪਾਉਣ ਲਈ ਵਿਭਾਗ ਦੀ ਦੂਸਰੀ ਅੱਗ ਬੁਝਾਉ ਗੱਡੀ ਨੂੰ ਵੀ ਮੌਕੇ ਤੇ ਬੁਲਾਇਆ ਅਤੇ ਕਰੀਬ ਡੇਢ ਘੰਟੇ ਦੀ ਜਦੋ ਜਹਿਦ ਮਗਰੋਂ ਅੱਗ ਤੇ ਕਾਬੂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਮਿੱਲ ਵਿੱਚ ਰੱਖੇ ਬਿਜਲੀ ਦੇ ਵੱਡੇ ਟ੍ਰਾਂਸਫਾਰਮਰ ਨੂੰ ਅੱਗ ਲੱਗਣ ਕਾਰਨ ਵਾਪਰਿਆ ਹੈ।
ਮਿੱਲ ਮਾਲਕਾਂ ਨੇ ਇਸ ਘਟਨਾ ਬਾਰੇ ਕੁੱਝ ਵੀ ਕਹਿਣ ਤੋ ਇਨਕਾਰ ਕਰ ਦਿੱਤਾ ਹੈ।ਅੱਗ ਬੁਝਾਉ ਅਮਲੇ ਵਿੱਚ ਸਹਾਇਕ ਸਟੇਸ਼ਨ ਫਾਇਰ ਅਫ਼ਸਰ ਹਰਦੀਪ ਸਿੰਘ, ਫਾਇਰ ਮੈਨ ਪਰਮਜੀਤ ਸਿੰਘ, ਜਤਿਨ ਭਾਂਬਰੀ, ਫਾਇਰ ਅਫ਼ਸਰ ਰਣਜੀਤ ਸਿੰਘ, ਡਰਾਇਵਰ ਹਰੀਸ਼ ਚੰਦਰ ਅਤੇ ਭੁਪਿੰਦਰ ਸਿੰਘ ਸ਼ਾਮਲ ਸਨ।

Leave a Reply

Your email address will not be published. Required fields are marked *