ਸਿੱਖਿਆ ਵਿਭਾਗ ਪੰਜਾਬ ਵੱਲੋ ਅਧਿਆਪਕ ਨੂੰ ਕਈ ਵਾਰ ਪ੍ਰਬੰਧਕੀ ਆਧਾਰ ਤੇ ਬਦਲੇ ਮੁਅਤੱਲ ਕੀਤੇ, ਸੇਵਾਵਾ ਖਤਮ ਕਰਣ ਦੇ ਬਾਵਜੂਦ ਨਿਯੁਕਤੀ ਉਸੇ ਸਕੂਲ ਵਿੱਚ- ਸਤੀਸ਼ ਸ਼ਰਮਾ

ਸਿੱਖਿਆ ਵਿਭਾਗ ਪੰਜਾਬ ਦੀ ਕਾਰਗੁਜਾਰੀ ਸ਼ੱਕ ਦੇ ਦਾਇਰੇ ਵਿੱਚ-ਸਤੀਸ਼ ਸ਼ਰਮਾ

ਖੰਨਾ :- ਅੱਜ ਮਿਤੀ 31-01-2019 ਨੂੰ ਇੱਕ ਪ੍ਰੈਸ ਵਾਰਤਾ ਦੌਰਾਨ ਸਤੀਸ਼ ਸ਼ਰਮਾ ਜਿਲਾ੍ਹ ਪ੍ਰਧਾਨ ਆਰ.ਟੀ.ਆਈ. ਸੈਲ ਭਾਰਤੀ ਜਨਤਾ ਪਾਰਟੀ ਖੰਨਾ ਨੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਉਨ੍ਹਾ ਵੱਲੋ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੇ ਪ੍ਰਿੰਸੀਪਲ ਕਮ ਲੋਕ ਸੂਚਨਾ ਅਫਸਰ ਖੰਨਾ ਤੋ ਸਕੂਲ ਦੇ ਅਧਿਆਪਕਾ ਦੀ ਪ੍ਰਬੰਧਕੀ ਆਧਾਰ ਤੇ ਹੋਏ ਤਬਾਦਲਿਆ, ਮੁਅੱਤਲੀ ਅਤੇ ਸੇਵਾਵਾ ਖਤਮ ਕਰਣ ਸਬੰਧੀ ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾ/ਰਿਕਾਰਡ ਦੀ ਆਰ.ਟੀ.ਆਈ ਐਕਟ ਅਧੀਨ ਕਾਗਜਾਤ/ਦਸਤਾਵੇਜ ਮੰਗੇ ਗਏ ਸਨ, ਜਿਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਸ. ਰਾਜਿੰਦਰ ਸਿੰਘ ਜੀ ਵੱਲੋ ਆਪਣੇ ਪੱਤਰ ਨੰਬਰ 923 ਮਿਤੀ 24-12-2018 ਰਾਹੀ ਸਬੰਧਤ ਸਾਰੇ ਕਾਗਜਾਤ/ਦਸਤਾਵੇਜ ਜਾਰੀ ਕੀਤੇ ਗਏ ਸਨ।

ਸਤੀਸ਼ ਸ਼ਰਮਾ ਨੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਸਕੂਲ ਦੇ ਅਧਿਆਪਕਾ ਦੇ ਪ੍ਰਬੰਧਕੀ ਤਬਾਦਲੇ, ਮੁਅੱਤਲ ਹੋਣ ਅਤੇ ਸੇਵਾਵਾ ਖਤਮ ਕਰਨ ਸਬੰਧੀ ਸਕੂਲ ਵਿੱਚ ਤੈਨਾਤ ਇੱਕ ਅਧਿਆਪਕ ਸ. ਅਜੀਤ ਸਿੰਘ ਪੰਜਾਬੀ ਮਾਸਟਰ ਨੂੰ ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਹੁਕਮਾ ਮੁਤਾਬਿਕ ਕਈ ਵਾਰ ਤਬਾਦਲੇ, ਮੁਅੱਤਲ ਅਤੇ ਸਿੱਖਿਆ ਵਿਭਾਗ ਦੀਆ ਸੇਵਾਵਾ ਖਤਮ ਕੀਤੀਆ ਗਈਆ ਹਨ, ਪ੍ਰੰਤੂ ਉਸਦੇ ਬਾਵਜੂਦ ਉਕਤ ਅਧਿਆਪਕ ਅਜੀਤ ਸਿੰਘ ਗੌਰਮਿੰਟ ਸੀ.ਸੈ.ਸ ਖੰਨਾ ਵਿੱਚ ਹੀ ਤੈਨਾਤ ਹੈ, ਜਿਸ ਤੋ ਸਿੱਖਿਆ ਵਿਭਾਗ ਪੰਜਾਬ ਦੀ ਕਾਰਗੁਜਾਰੀ ਸ਼ਕ ਦੇ ਦਾਇਰੇ ਵਿੱਚ ਆਉਦੀ ਹੈ, ਜੋ ਚਿੰਤਾਜਨਕ ਹੈ। ਸਿੱਖਿਆ ਵਿਭਾਗ ਪੰਜਾਬ ਵੱਲੋ ਅਧਿਆਪਕ ਦੇ ਹੋਏ ਸਰਕਾਰੀ ਤਬਾਦਲਿਆ, ਮੁਅੱਤਲ ਹੋਣ ਅਤੇ ਸੇਵਾਵਾ ਖਤਮ ਕਰਨ ਦੇ ਹੁਕਮਾ ਦਾ ਵੇਰਵਾ ;- ਸਿਖਿਆ ਵਿਭਾਗ ਪੰਜਾਬ ਦੇ ਹੁਕਮ ਮਿਤੀ ਕਾਰਣਾ ਦਾ ਵੇਰਵਾ 1. ਡੀ.ਪੀ.ਆਈ (ਐਸ) ਪੰਜਾਬ ਚੰਡੀਗੜ੍ਹ ਦੇ ਹੁਕਮ ਨੰਬਰ 354(ਸ) 61/69/2001/ਅ/2(1) ਮਿਤੀ 08-05-2001 ਅਧਿਆਪਕ ਅਜੀਤ ਸਿੰਘ ਪੰਜਾਬੀ ਮਾਸਟਰ ਦੀ ਬਦਲੀ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਖੰਨਾ ਤੋ ਢਾਡਾ ਕਲਾਂ ਸਕੂਲ ਜਿਲਾ੍ਹ ਹੁਸ਼ਿਆਰਪੁਰ ਵਿਖੇ ਕੀਤੀ ਗਈ 2. ਡੀ.ਪੀ.ਆਈ (ਐਸ) ਦੇ ਹੁਕਮ ਨੰਬਰ 6/54-2004 ਅਮਲਾ-2 (1) ਮਿਤੀ 16-02-2009 ਮਿਤੀ 16-02-2009 ਸਿੱਖਿਆ ਵਿਭਾਗ ਪੰਜਾਬ ਵੱਲੋ ਅਜੀਤ ਸਿੰਘ ਪੰਜਾਬੀ ਦੇ ਅਧਿਆਪਕ ਦੀਆ ਦੋ ਸਲਾਨਾ ਤਰੱਕੀਆ ਹਮੇਸ਼ਾ ਲਈ ਬੰਦ ਕੀਤੀਆ ਗਈਆ 3. ਡੀ.ਪੀ.ਆਈ (ਐਸ) ਪੰਜਾਬ ਚੰਡੀਗੜ੍ਹ ਦੇ ਹੁਕਮ ਨੰਬਰ 6/52-2011 ਅਮਲਾ-2 (1) ਮਿਤੀ 19-09-2011 ਮਿਤੀ 19-09-2011 ਡੀ.ਪੀ.ਆਈ (ਐਸ) ਦੇ ਉਕਤ ਹੁਕਮ ਅਨੁਸਾਰ ਅਧਿਆਪਕ ਅਜੀਤ ਸਿੰਘ ਨੂੰ ਮਿਤੀ 03-11-2011 ਨੂੰ ਸਿੱਖਿਆ ਵਿਭਾਗ ਦੀਆ ਸੇਵਾਵਾ ਤੋ ਮੁਅੱਤਲ ਕੀਤਾ ਗਿਆ। 4. ਡੀ.ਪੀ.ਆਈ (ਐਸ) ਪੰਜਾਬ ਚੰਡੀਗੜ੍ਹ ਦੇ ਹੁਕਮ ਨੰਬਰ 6152/2011 ਅਮਲਾ-2 (1) ਮਿਤੀ 07-01-2013 ਅਨੁਸਾਰ ਪ੍ਰਬੰਧਕੀ ਅਧਾਰ ਤੇ ਬਦਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੜਿਆਣ ਕਲਾਂ ਜਿਲਾ੍ਹ ਲੁਧਿਆਣਾ ਵਿਖੇ ਕੀਤੀ ਗਈ ਮਿਤੀ 07-01-2013 ਡੀ.ਪੀ.ਆਈ (ਐਸ) ਦੇ ਉਕਤ ਹੁਕਮ ਅਨੁਸਾਰ ਅਧਿਆਪਕ ਅਜੀਤ ਸਿੰਘ ਦੀ ਪ੍ਰਬੰਧਕੀ ਆਧਾਰ ਤੇ ਬਦਲੀ ਕੀਤੀ ਗਈ। 5. ਮਾਣਯੋਗ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਹੁਕਮ ਇਨਫੋਰਸ਼ਮੈਟ/2013/ਆਰ.ਓ.ਡੀ. 2864-66 ਮਿਤੀ 11-04-2013 ਮਿਤੀ 11-04-2013 ਮਾਣਯੋਗ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋ ਆਪਣੇ ਹੁਕਮ ਇੰਨਫੋਰਸ਼ਮੈਟ ਆਰ.ਓ.ਡੀ 2864-66 ਰਾਹੀ ਅਧਿਆਪਕ ਅਜੀਤ ਸਿੰਘ ਦੀਆ ਸਿੱਖਿਆ ਵਿਭਾਗ ਵਿੱਚੋ ਸੇਵਾਵਾ ਸਮਾਪਤ ਕਰ ਦਿੱਤੀਆ ਗਈਆ । ਅਧਿਆਪਕ ਅਜੀਤ ਸਿੰਘ ਦੀ ਕਾਰਗੁਜਾਰੀ ਵਿਵਾਦਾ ਅਤੇ ਸੰਕਾ ਦੇ ਦਾਇਰੇ ਵਿੱਚ:- ਸਤੀਸ਼ ਸ਼ਰਮਾ ਨੇ ਦੱਸਿਆ ਕਿ ਗੌਰਮਿੰੰਟ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿੱਚ ਤੈਨਾਤ ਪੰਜਾਬੀ ਮਾਸਟਰ ਅਜੀਤ ਸਿੰਘ ਦੀ ਕਾਰਗੁਜਾਰੀ ਹਮੇਸ਼ਾ ਹੀ ਵਿਵਾਦਾ ਵਿੱਚ ਰਹੀ ਹੈ, ਜਿਵੇ ਕਿ ਸਕੂਲ ਦੀਆ ਲੜਕੀਆ ਨਾਲ ਯੋਨ ਸੋਸ਼ਣ ਦੇ ਆਰੋਪ, ਸਰਕਾਰੀ ਡਿਊਟੀ ਵਿੱਚ ਕੁਤਾਹੀ ਵਰਤਣ ਦੇ ਆਰੋਪ, ਸਕੂਲੀ ਸਮੇ ਦੌਰਾਨ ਪੱਤਰਕਾਰੀ ਕਰਨ ਦੇ ਆਰੋਪ, ਸਕੂਲ ਸਮੇ ਦੌਰਾਨ ਸੀਨੀਅਰ ਅਧਿਆਪਕ ਜੋਗਿੰਦਰ ਆਜਾਦ ਤੇ ਕਾਤਲਾਨਾ ਹਮਲਾ ਕਰਨ ਕਾਰਨ ਮਾਣਯੋਗ ਅਦਾਲਤ ਵੱਲੋ ਛੇ ਮਹੀਨੇ ਦੀ ਸਜਾ ਹੋਣ ਦਾ ਕੇਸ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਪੈਡਿੰਗ ਹੈ, ਜਿਸ ਆਧਾਰ ਤੇ ਅਧਿਆਪਕ ਅਜੀਤ ਸਿੰਘ ਦੀਆ ਸਿੱਖਿਆ ਵਿਭਾਗ ਤੋ ਸੇਵਾਵਾ ਸਮਾਪਤ ਹੋਈਆ। ਅਤੇ ਉਕਤ ਅਧਿਆਪਕ ਅਜੀਤ ਸਿੰਘ ਦੇ ਖਿਲਾਫ ਸਮਾਣਾ ਪਟਿਆਲਾ ਦੀ ਮਾਨਯੋਗ ਅਦਾਲਤ ਅੰਦਰ ਵੀ ਇੱਕ ਹੋਰ ਐਫ.ਆਈ.ਆਰ ਨੰਬਰ 87 ਮਿਤੀ 01-06-2013 ਅ/ਧ 419, 420, 423, 465, 467, 468, 471, 379, 120-ਬੀ, ਆਈ.ਪੀ.ਸੀ. ਵੀ ਦਰਜ ਹੈ, ਪ੍ਰੰਤੂ ਉਕਤ ਅਧਿਆਪਕ ਆਪਣੇ ਔਛੇ ਰਾਜਨੈਤਿਕ ਹੱਥਕੰਡੇ ਅਪਣਾ ਕੇ ਸਿੱਖਿਆ ਵਿਭਾਗ ਦੇ ਅਧਿਕਾਰੀਆ ਨਾਲ ਮਿਲੀਭੁਗਤ ਕਰਕੇ ਫਿਰ ਨੌਕਰੀ ਤੇ ਬਹਾਲ ਹੋ ਜਾਦਾ ਹੈ, ਜਿਸ ਕਾਰਨ ਸਿੱਖਿਆ ਵਿਭਾਗ ਸਰਮਸ਼ਾਰ ਹੋ ਰਿਹਾ ਹੈ। ਵਿਜੀਲੈਸ਼ ਜਾਂਚ, ਜਬਰੀ ਰਿਟਾਇਰ ਅਤੇ ਨੌਕਰੀ ਤੋ ਮੁਅੱਤਲ ਕਰਨ ਦੀ ਮੰਗ:- ਸਤੀਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾ ਵੱਲੋ ਸਿੱਖਿਆ ਵਿਭਾਗ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਲਈ ਉਕਤ ਵਿਵਾਦਿਤ ਅਧਿਆਪਕ ਅਜੀਤ ਸਿੰਘ ਪੰਜਾਬੀ ਮਾਸਟਰ ਜੋ ਕਿ ਇਸ ਸਮੇ ਗੌਰਮਿੰਟ ਗਰਲਜ ਸੀਨੀਅਰ ਸੈਕੰਡਰੀ ਸਕੂਲ ਖੰਨਾ ਤੈਨਾਤ ਹੈ, ਉਸ ਵੱਲੋ ਸਿੱਖਿਆ ਵਿਭਾਗ ਦੀ ਮਰਿਆਦਾ ਨੂੰ ਭੰਗ ਕਰਨ, ਅਸਵਧੈਨਿਕ ਗਤੀਵਿਧੀਆ ਕਰਨ, ਸਿੱਖਿਆ ਨੂੰ ਸਰਮਸ਼ਾਰ ਕਰਨ ਸਬੰਧੀ ਵਿਜੀਲੈਸ਼ ਜਾਂਚ ਕਰਵਾਉਣ, ਉਕਤ ਅਧਿਆਪਕ ਨੂੰ ਜਬਰੀ ਰਿਟਾਇਰ ਕਰਵਾਉਣ ਅਤੇ ਨੌਕਰੀ ਤੋ ਤੁਰੰਤ ਮੁਅੱਤਲ ਕਰਨ ਸਬੰਧੀ ਮੁੱਖ ਮੰਤਰੀ ਪੰਜਾਬ, ਸਿੱਖਿਆ ਮੰਤਰੀ ਪੰਜਾਬ, ਚੀਫ ਡਾਇਰੈਕਟਰ ਵਿਜੀਲੈਸ ਪੰਜਾਬ, ਚੰਡੀਗੜ੍ਹ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਜੀ ਨੂੰ ਸ਼ਿਕਾਇਤਾ ਭੇਜੀਆ ਜਾ ਰਹੀਆ ਹਨ।

Leave a Reply

Your email address will not be published. Required fields are marked *